PA/720118 ਗੱਲ ਬਾਤ - ਸ਼੍ਰੀਲ ਪ੍ਰਭੁਪਾਦ ਵੱਲੋਂ ਜੈਪੁਰ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਇੱਕ ਸੰਤ ਵਿਅਕਤੀ ਦਾ ਫਰਜ਼ ਹੈ ਕਿ ਉਹ ਪ੍ਰਜਾ, ਨਾਗਰਿਕ, ਨੂੰ ਇੱਕ ਪ੍ਰਣਾਲੀ ਵਿੱਚ ਸੁਰੱਖਿਅਤ ਕਰੇ ਤਾਂ ਜੋ ਉਹ ਭੌਤਿਕ ਅਤੇ ਅਧਿਆਤਮਿਕ ਤੌਰ 'ਤੇ ਖੁਸ਼ ਹੋ ਸਕਣ। ਇਹ ਸੰਤ ਵਿਅਕਤੀ ਦੇ ਫਰਜ਼ਾਂ ਵਿੱਚੋਂ ਇੱਕ ਹੈ। ਇਹ ਨਹੀਂ ਕਿ 'ਮੈਂ ਹਿਮਾਲਿਆ ਜਾਵਾਂ ਅਤੇ ਆਪਣਾ ਨੱਕ ਦਬਾਵਾਂ, ਅਤੇ ਮੈਂ ਮੁਕਤ ਹੋ ਜਾਵਾਂਗਾ'। ਇਹ ਸੰਤ ਵਿਅਕਤੀ ਨਹੀਂ ਹੈ। ਇਹ ਸੰਤ ਵਿਅਕਤੀ ਨਹੀਂ ਹੈ। ਤੁਸੀਂ ਦੇਖਿਆ? ਸੰਤ ਵਿਅਕਤੀ ਦਾ ਮਤਲਬ ਹੈ ਕਿ ਉਹਨਾਂ ਨੂੰ ਜਨਤਕ ਭਲਾਈ, ਅਸਲ ਜਨਤਕ ਭਲਾਈ ਵਿੱਚ ਦਿਲਚਸਪੀ ਹੋਣੀ ਚਾਹੀਦੀ ਹੈ। ਅਤੇ ਜਨਤਕ ਭਲਾਈ ਦਾ ਮਤਲਬ ਹੈ ਕਿ ਹਰ ਨਾਗਰਿਕ ਕ੍ਰਿਸ਼ਨ ਭਾਵਨਾ ਅੰਮ੍ਰਿਤ ਵਾਲਾ ਹੋਣਾ ਚਾਹੀਦਾ ਹੈ, ਅਤੇ ਫਿਰ ਉਹ ਭੌਤਿਕ ਅਤੇ ਅਧਿਆਤਮਿਕ ਤੌਰ 'ਤੇ ਖੁਸ਼ ਹੋਣਗੇ। ਮੇਰਾ ਨੁਕਤਾ ਇਹ ਹੈ ਕਿ ਸਾਡੀ ਕ੍ਰਿਸ਼ਨ ਭਾਵਨਾ ਅੰਮ੍ਰਿਤ ਲਹਿਰ ਸਵਾਰਥੀ ਲਹਿਰ ਨਹੀਂ ਹੈ। ਇਹ ਸਭ ਤੋਂ ਵੱਧ ਪਰਉਪਕਾਰੀ ਲਹਿਰ ਹੈ। ਪਰ ਲੋਕ, ਪਰਉਪਕਾਰੀ ਲਹਿਰ ਦੇ ਨਾਮ 'ਤੇ, ਆਮ ਤੌਰ 'ਤੇ, ਕਿਉਂਕਿ ਉਹ ਅਸਲ ਵਿੱਚ ਸੰਤ ਵਿਅਕਤੀ ਨਹੀਂ ਹਨ, ਉਹ ਪੈਸਾ ਇਕੱਠਾ ਕਰਦੇ ਹਨ ਅਤੇ ਜੀਉਂਦੇ ਹਨ।"
720118 - ਗੱਲ ਬਾਤ - ਜੈਪੁਰ