PA/710804b ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਲੰਦਨ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਕ੍ਰਿਸ਼ਨ ਅਰਜੁਨ ਨੂੰ ਕਹਿ ਰਹੇ ਹਨ ਕਿ ਮਯੀ ਆਸਕਤ-ਮਨਾ:, "ਤੁਹਾਨੂੰ ਆਪਣੇ ਮਨ ਨੂੰ ਮੇਰੇ ਨਾਲ, ਕ੍ਰਿਸ਼ਨ ਨਾਲ ਜੁੜੇ ਰਹਿਣ ਲਈ ਸਿਖਲਾਈ ਦੇਣੀ ਪਵੇਗੀ।" ਦਰਅਸਲ, ਇਹ ਯੋਗ ਪ੍ਰਣਾਲੀ ਹੈ। ਸਾਡੇ ਮਨ... ਮਨ ਦੇ ਦੋ ਕੰਮ ਹਨ: ਕੁਝ ਸਵੀਕਾਰ ਕਰਨਾ ਅਤੇ ਅਸਵੀਕਾਰ ਕਰਨਾ। ਬੱਸ ਇੰਨਾ ਹੀ। ਇਸ ਲਈ ਸਾਨੂੰ ਆਪਣੇ ਮਨ ਨੂੰ ਇਸ ਤਰੀਕੇ ਨਾਲ ਸਿਖਲਾਈ ਦੇਣੀ ਪਵੇਗੀ ਕਿ ਅਸੀਂ ਸਿਰਫ਼ ਕ੍ਰਿਸ਼ਨ ਨਾਲ ਜੁੜੇ ਰਹੀਏ। ਇਸਨੂੰ ਮਯੀ ਆਸਕਤ-ਮਨਾ: ਕਿਹਾ ਜਾਂਦਾ ਹੈ। ਮਯੀ, "ਮੇਰੇ ਨਾਲ," ਆਸਕਤ, "ਲਗਾਵ," ਮਨ:, "ਮਨ।" ਮਯੀ ਆਸਕਤ-ਮਨਾ: ਪਾਰਥ, "ਮੇਰੇ ਪਿਆਰੇ ਅਰਜੁਨ, ਤੂੰ ਬਸ ਉਨ੍ਹਾਂ ਵਿਅਕਤੀਆਂ ਵਿੱਚੋਂ ਇੱਕ ਬਣ ਜਾ ਜੋ ਮੇਰੇ ਨਾਲ ਜੁੜੇ ਹੋਏ ਹਨ।"" |
710804 - ਪ੍ਰਵਚਨ BG 07.01-3 - ਲੰਦਨ |