PA/710803 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਲੰਦਨ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"""ਜੇਕਰ ਕੋਈ ਇਸ ਪ੍ਰਕਿਰਿਆ ਨੂੰ ਅਪਣਾਉਂਦਾ ਹੈ, ਤਾਂ ਉਹ ਸ਼ੁੱਧ ਹੋ ਜਾਂਦਾ ਹੈ। ਇਹ ਸਾਡਾ ਪ੍ਰਚਾਰ ਹੈ। ਅਸੀਂ ਉਸਦੇ ਪਿਛਲੇ ਕਰਮਾਂ ਦਾ ਲੇਖਾ-ਜੋਖਾ ਨਹੀਂ ਕਰ ਰਹੇ ਹਾਂ। ਕਲਯੁਗ ਵਿੱਚ ਹਰ ਕਿਸੇ ਦੇ ਪਿਛਲੇ ਕਰਮ ਬਹੁਤ ਵਧੀਆ ਨਹੀਂ ਹੁੰਦੇ। ਇਸ ਲਈ ਅਸੀਂ ਪਿਛਲੇ ਕਰਮਾਂ ਬਾਰੇ ਵਿਚਾਰ ਨਹੀਂ ਕਰਦੇ। ਅਸੀਂ ਸਿਰਫ਼ ਬੇਨਤੀ ਕਰਦੇ ਹਾਂ ਕਿ ਤੁਸੀਂ ਕ੍ਰਿਸ਼ਨ ਭਾਵਨਾ ਅੰਮ੍ਰਿਤ ਨੂੰ ਅਪਣਾਓ। ਅਤੇ ਕ੍ਰਿਸ਼ਨ ਵੀ ਇਹ ਕਹਿੰਦੇ ਹਨ ਕਿ,

ਸਰਵ-ਧਰਮ ਪਰਿਤਿਆਜਯ ਮਾਮ ਏਕੰ ਸ਼ਰਣਮ ਵ੍ਰਜ ਅਹਂ ਤਵਾਂਮ ਸਰਵ-ਪਾਪੇਭਯੋ। (ਭ.ਗ੍ਰੰ. 18.66) ਇਹ ਹੋ ਸਕਦਾ ਹੈ ਕਿ ਮੈਂ ਆਪਣੇ ਪਿਛਲੇ ਜਨਮ ਵਿੱਚ ਬਹੁਤ ਪਾਪੀ ਸੀ, ਪਰ ਜਦੋਂ ਮੈਂ ਕ੍ਰਿਸ਼ਨ ਨੂੰ ਸਮਰਪਣ ਕਰਦਾ ਹਾਂ, ਤਾਂ ਉਹ ਮੈਨੂੰ ਸ਼ਰਨ ਦਿੰਦਾ ਹੈ ਅਤੇ ਮੈਂ ਆਜ਼ਾਦ ਹੋ ਜਾਂਦਾ ਹਾਂ। ਇਹ ਸਾਡੀ ਪ੍ਰਕਿਰਿਆ ਹੈ। ਅਸੀਂ ਪਿਛਲੇ ਕਰਮਾਂ ਬਾਰੇ ਵਿਚਾਰ ਨਹੀਂ ਕਰਦੇ। ਹਰ ਕੋਈ ਆਪਣੇ ਪਿਛਲੇ ਕਰਮਾਂ ਵਿੱਚ ਪਾਪੀ ਹੋ ਸਕਦਾ ਹੈ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ। ਪਰ ਜੇਕਰ ਉਹ ਕ੍ਰਿਸ਼ਨ ਦੀ ਸ਼ਰਨ ਨੂੰ ਲੈਂਦਾ ਹੈ ਜਿਵੇਂ ਕਿ ਕ੍ਰਿਸ਼ਨ ਕਹਿੰਦੇ ਹਨ, ਫਿਰ ਕ੍ਰਿਸ਼ਨ ਸਾਨੂੰ ਸੁਰੱਖਿਆ ਦੇਣਗੇ। ਇਹੀ ਸਾਡਾ ਪ੍ਰਚਾਰ ਹੈ।"""

710803 - ਪ੍ਰਵਚਨ SB 06.01.15 - ਲੰਦਨ