PA/710217b ਗੱਲ ਬਾਤ - ਸ਼੍ਰੀਲ ਪ੍ਰਭੁਪਾਦ ਵੱਲੋਂ ਗੋਰਖਪੁਰ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਭਾਗਵਤ ਕਹਿੰਦਾ ਹੈ, ਨ ਤੇ ਵਿਦੁ: ਸਵਰਥ-ਗਤੀਂ ਹੀ ਵਿਸ਼ਨੂੰਂ (SB 7.5.31)। ਗਿਆਨ, ਗਿਆਨ ਦਾ ਟੀਚਾ ਕੀ ਹੈ? ਵਿਸ਼ਨੂੰ ਤੱਕ ਜਾਣਾ, ਸਮਝਣਾ। ਤਦ ਵਿਸ਼ਨੂੰਂ ਪਰਮਂ ਪਦਂ ਸਦਾ ਪਸ਼ਯੰਤੀ ਸੂਰਯ: (ਰਗ ਵੇਦ)। ਜੋ ਅਸਲ ਵਿੱਚ ਬੁੱਧੀਮਾਨ ਹਨ, ਉਹ ਸਿਰਫ਼ ਵਿਸ਼ਨੂੰ ਰੂਪ ਦਾ ਨਿਰੀਖਣ ਕਰ ਰਹੇ ਹਨ। ਇਹ ਵੈਦਿਕ ਮੰਤਰ ਹੈ। ਇਸ ਲਈ ਜਦੋਂ ਤੱਕ ਤੁਸੀਂ ਉਸ ਬਿੰਦੂ ਤੱਕ ਨਹੀਂ ਪਹੁੰਚਦੇ, ਤੁਹਾਡੇ ਗਿਆਨ ਦਾ ਕੋਈ ਮੁੱਲ ਨਹੀਂ ਹੈ। ਇਹ ਅਗਿਆਨਤਾ ਹੈ। ਨਾਹਂ ਪ੍ਰਕਾਸ਼: ਸਰਵਸ੍ਯ ਯੋਗਮਾਯਾ-ਸਮਾਵ੍ਰਿਤ: (ਭ.ਗੀ. 7.25)। ਜਿੰਨਾ ਚਿਰ ਤੁਸੀਂ ਕ੍ਰਿਸ਼ਨ ਨੂੰ ਨਹੀਂ ਸਮਝਦੇ, ਇਸਦਾ ਮਤਲਬ ਹੈ ਕਿ ਤੁਹਾਡਾ ਗਿਆਨ ਅਜੇ ਵੀ ਢੱਕਿਆ ਹੋਇਆ ਹੈ।"
710217 - ਗੱਲ ਬਾਤ - ਗੋਰਖਪੁਰ