PA/701104 ਗੱਲ ਬਾਤ - ਸ਼੍ਰੀਲ ਪ੍ਰਭੁਪਾਦ ਵੱਲੋਂ ਮੁੰਬਈ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਭਗਵਾਨ ਕ੍ਰਿਸ਼ਨ ਨਿੱਜੀ ਤੌਰ 'ਤੇ ਕਹਿੰਦੇ ਹਨ ਕਿ "ਤੂੰ ਬਸ ਮੇਰੇ ਅੱਗੇ ਸਮਰਪਣ ਕਰ।" ਹੁਣ ਤੱਕ ਕਿੰਨੇ ਲੋਕਾਂ ਨੇ ਸਮਰਪਣ ਕਰ ਦਿੱਤਾ ਹੈ? ਭਗਵਾਨ ਕ੍ਰਿਸ਼ਨ ਭਗਵਦ-ਗੀਤਾ ਵਿੱਚ ਕਹਿੰਦੇ ਹਨ ਕਿ "ਤੂੰ ਸਭ ਕੁਝ ਛੱਡ ਦੇ ਅਤੇ ਮੇਰੇ ਅੱਗੇ ਸਮਰਪਣ ਕਰ ਦੇ।" (ਭ.ਗ੍ਰੰ. 18.66) ਤਾਂ ਕਿੰਨੇ ਲੋਕਾਂ ਨੇ ਅਜਿਹਾ ਕੀਤਾ ਹੈ? ਤਾਂ ਇਹ ਇੱਕ ਬਦਮਾਸ਼ ਸਵਾਲ ਹੈ, "ਜੇਕਰ ਹਰ ਕੋਈ ਸਮਰਪਣ ਕਰ ਦਿੰਦਾ ਹੈ, ਤਾਂ ਦੁਨੀਆਂ ਦਾ ਕੀ ਹੋਵੇਗਾ?" ਪਰ ਅਜਿਹਾ ਕਦੇ ਨਹੀਂ ਹੋਵੇਗਾ। ਸਮਰਪਣ ਕਰਨਾ ਬਹੁਤ ਮੁਸ਼ਕਲ ਹੈ। ਜੋ ਉਹ ਨਹੀਂ ਜਾਣਦਾ। (ਹਿੰਦੀ) ਇਹ ਉਮੀਦ ਨਹੀਂ ਕੀਤੀ ਜਾਂਦੀ ਕਿ ਹਰ ਕੋਈ ਸਾਧੂ ਬਣ ਜਾਵੇ। ਸਾਧੂ ਬਣਨਾ ਇੰਨਾ ਆਸਾਨ ਕੰਮ ਨਹੀਂ ਹੈ, ਖਾਸ ਕਰਕੇ ਸਾਧੂ ਦਾ ਇਹ, ਸ਼ੁੱਧ ਸੁਭਾਅ।"
701104 - ਗੱਲ ਬਾਤ - ਮੁੰਬਈ